ਪ੍ਰਾਈਵੇਟ ਕੌਮਾਂਤਰੀ ਕਾਨੂੰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Private International law_ਪ੍ਰਾਈਵੇਟ ਕੌਮਾਂਤਰੀ ਕਾਨੂੰਨ: ਬਲੈਕ ਦੀ ਲਾ ਡਿਕਸ਼ਨਰੀ (ਪੰਜਵਾਂ ਐਡੀਸ਼ਨ) ਅਨੁਸਾਰ ਕੁਝ ਲੇਖਕਾਂ ਨੇ ਕਾਨੂੰਨ ਦੀ ਉਸ ਸ਼ਾਖਾ ਨੂੰ ਇਹ ਨਾਂ ਦਿੱਤਾ ਹੈ ਜਿਸ ਨੂੰ ਆਮ ਤੌਰ ਤੇ ਅਜਕਲ ਕਾਨਫਲਿਕਟ ਆਫ਼ ਲਾਜ਼ ਅਥਵਾ ਕਾਨੂੰਨਾਂ ਦਾ ਟਕਰਾਉ ਕਿਹਾ ਜਾਂਦਾ ਹੈ। ਆਰ.ਵਿਸਵਾਨਾਥਨ ਬਨਾਮ ਰੁਕਾ-ਉਲ-ਮੁਲਕ ਸੈਯੱਦ ਅਬੁਦਲ ਵਾਜਦ (ਏ ਆਈ ਆਰ 1963 ਐਸ ਸੀ 1) ਅਨੁਸਾਰ ਜਿਸ ਚੀਜ਼ ਨੂੰ ਪ੍ਰਾਈਵੇਟ ਕੌਮਾਂਤਰੀ ਕਾਨੂੰਨ ਕਿਹਾ ਜਾਂਦਾ ਹੈ ਉਹ ਦੋ ਸੁਤੰਤਰ ਰਾਜਾਂ ਨੂੰ ਸ਼ਾਸਤ ਕਰਨ ਵਾਲਾ ਕਾਨੂੰਨ ਨਹੀਂ ਹੈ। ਰਾਜ ਦੇ ਦੀਵਾਨੀ ਕਾਨੂੰਨ ਦੀ ਉਸ ਸ਼ਾਖਾ ਨੂੰ ਪ੍ਰਾਈਵੇਟ ਕੌਮਾਂਤਰੀ ਕਾਨੂੰਨ ਕਿਹਾ ਜਾਂਦਾ ਹੈ ਜੋ ਮੁਕੱਦਮਾ ਲੜ ਰਹੀਆਂ ਧਿਰਾਂ ਵਿਚਕਾਰ ਉਨ੍ਹਾਂ ਵਿਹਾਰਾਂ ਜਾਂ ਜ਼ਾਤੀ ਹੈਸੀਅਤ ਬਾਰੇ ਦਾਵਾ ਲੜ ਰਹੀਆਂ ਧਿਰਾਂ ਨੂੰ ਉਨ੍ਹਾਂ ਸੂਰਤਾਂ ਵਿਚ ਜਿਨ੍ਹਾਂ ਵਿਚ ਕੁਝ ਬਦੇਸ਼ੀ ਤਤ ਆਉਂਦਾ ਹੋਵੇ, ਨਿਆਂ ਦੇਣ ਲਈ ਵਿਕਸਿਤ ਕੀਤਾ ਗਿਆ ਹੈ। ਜਿਨ੍ਹਾਂ ਕੇਸਾਂ ਵਿਚ ਬਦੇਸ਼ੀ ਤੱਤ ਆਉਂਦਾ ਹੋਵੇ ਉਨ੍ਹਾਂ ਵਿਚ ਨਿਆਂ-ਨਿਰਨਾ ਕਰਨ  ਲਈ ਸਾਂਝੇ ਨਿਯਮ ਅਪਣਾਏ ਗਏ ਹਨ ਅਤੇ ਕੁਝ ਸੂਰਤਾਂ ਵਿਚ ਉਨ੍ਹਾਂ ਦੀ ਅਨੁਸਾਰਤਾ ਵਿਚ ਹੀ ਬਦੇਸ਼ੀ ਅਦਾਲਤਾਂ ਦੇ ਨਿਰਨਿਆਂ ਨੂੰ ਪ੍ਰਭਾਵੀ ਬਣਾਇਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.